Imágenes de páginas
PDF
EPUB

ਇਰਦੇ ਗਿਰਦੇ ਦੇ ਸਭ ਲੋਕ ਕੁਰਾਹੀ ਆਖਣ ਲੱਗ ਗਏ । ਮਰਦਾਨਾ, ਜੋ ਜਾਤ ਦਾ ਮਿਰਾਸੀ ਅਰ ਕਮਦਿਲਾ ਸਾ, ਜਦ ਆਪਣੇ ਤਾਈਂ ਕੁਰਾਹੀ ਸੁਣਕੇ ਉਦਾਸ ਹੁੰਦਾ ਸਾ, ਤਦ ਨਾਨਕ ਉਸ ਨੂੰ ਆਖਦਾ ਹੈ, ਮਰਦਾਨੇ, ਦੋਦਿਲਾ ਨਾ ਹੋ ; ਲੋਕਾਂ ਦਾ ਇਹੋ ਸੁਭਾਉ ਹੈ, ਜੋ ਇਨਾਂ ਦੀ ਚਾਲ ਛੱਡਕੇ ਪਰਮੇਸ਼ੁਰ ਦੇ ਰਾਹ ਵਲ ਹੁੰਦਾ ਹੈ, ਏਹ ਉਸ ਨੂੰ ਸੁਦਾਈ ਅਰ ਹੀ ਆਖਣ ਲੱਗ ਜਾਇਆ ਕਰਦੇ ਹਨ: ਸੋ ਕੁਛ ਡਰ ਨਹੀਂ, ਕਿਉਕਿ ਅਸੀਂ ਇਨਾਂ ਦੀ ਕੁਛ ਪਰਵਾਹ ਨਹੀਂ ਰੱਖਦੇ : ਅਸੀਂ ਉਸ ਪਰਮੇਸੁਰ ਦੇ ਨਾਉਂ ਪੁਰ ਬਿਕੇ ਹੋਏ ਹਾਂ, ਜੋ ਸਭ ਦਾ ਮਾਲਕ ਹੈ । ਫੇਰ ਨਾਨਕ ਏਮਨਾਵਾਦ ਦੇ ਇਲਾਕੇ ਲਾਲੋ ਤਖਾਣ ਦੇ ਘਰ, ਜੋ ਵਡਾ ਉੱਤਮ ਸਾਧ ਸਾ, ਮਰਦਾਨੇ ਸਮੇਤ ਆ ਰਿਹਾ। ਜਾਂ ਉਥੇ ਕੋਈ ਦਿਨ ਠਹਿਰਨ ਦੀ ਸਲਾਹ ਹੋਈ, ਤਾਂ ਮਰਦਾਨਾ ਬੀ ਆਪਣਿਆਂ ਘਰਦਿਆਂ ਨੂੰ ਮਿਲਨੇ ਲਈ ਥੁਹੜਿਆਂ ਦਿਨਾਂ ਵਾਸਤੇ ਤਲਵੰਡੀ ਨੂੰ ਗਿਆ । ਅੱਗੇ ਬਾਲੇ ਦੀ ਗੱਲ ਸੁਣਕੇ ਤਾ ਮਹਿਤਾ ਕਾਲੂ ਅਰ ਤਿਸ ਦਾ ਭਾਈ ਲਾਲੂ ਨਾਨਕ ਦੀ ਵਲੋਂ ਦੁਖੀ ਹੋ ਹੀ ਰਹੇ ਸੇ, ਉਪਰੋਂ ਜਾਂ ਮਰਦਾਨੇ ਨੇ ਨਾਨਕ ਦੀ ਖਬਰਸਾਰ ਦਿੱਤੀ, ਤਾਂ ਹੋਰ ਬੀ ਦੁਖੀ ਹੋਕੇ ਤਿਸ ਦੇ ਗਲ ਦਾ ਹਾਰ ਹੋਏ। ਮਰਦਾਨੇ ਨੈ ਬਥੇਰਾ ਕਾਲੂ ਨੂੰ ਸਮਝਾਇਆ, ਕਿ ਮਹਿਤਾ ਜੀ, ਨਾਨਕ ਪਖੀਰ ਨਹੀਂ ਹੋਇਆ, ਬਲਕ ਸਾਹਾਂ ਦਾ ਸਾਹ ਅਤੇ ਬਾਦਸ਼ਾਹਾਂ ਦਾ ਪਾਦਸ਼ਾਹ ਬਣ ਗਿਆ ਹੈ : ਪਰ ਕਾਲੂ ਉਸ ਦੀਆਂ ਗੱਲਾਂ ਸੁਣਕੇ ਵਡੇ ਵਡੇ ਹਾਹੁਕੇ ਲੈਂਦਾ ਸੀ । ਇਤਨੇ ਵਿੱਚ ਰਾਇਬੁਲਾਰ ਨੈ, ਇਹ ਗੱਲ ਸੁਣਕੇ ਕਿ ਮਰਦਾਨਾ ਨਾਨਕ ਦੇ ਪਾਸੋਂ ਆਇਆ ਹੈ, ਤਿਸ ਨੂੰ ਆਪਣੇ ਕੋਲ ਸੱਦਕੇ ਨਾਨਕ ਦੀਆਂ ਖਬਰਾਂ ਪੁੱਛੀਆਂ । ਜਾਂ ਮਰਦਾਨੇ ਨੇ ਉਸ ਦੀ ਉੱਤਮਤਾਈ ਦੀਆਂ ਗੱਲਾਂ ਦੱਸੀਆਂ, ਤਾਂ ਰਾਇ ਲੈ ਮਿੰਨਤ ਨਾਲ ਆਖਿਆ, ਜੇ ਮੈ ਨੂੰ ਬੀ ਉਸ ਦਾ

ਹੀ

ਦਰਸਨ ਕਰਾਵੇਂ, ਤਾਂ ਤੇਰਾ ਸਦਾ ਅਸਾਨੀ ਰਹਾਂਗਾ । ਮਰਦਾਨੇ ਨੈ ਕਿਹਾ, ਰਾਇ ਜੀ, ਮੇਰਾ ਪਖੀਰ ਪੁਰ ਜੋਰ ਤਾ ਕੁਛ ਨਹੀਂ, ਪਰ ਮੈਂ ਆਪਣੀ ਵਲੋਂ ਲਿਆਉਣੇ ਵਿੱਚ ਕਸੂਰ ਨਾ ਕਰਾਂਗਾ। ਇਤਨੇ ਵਿੱਚ ਮਰਦਾਨਾ ਆਪਣੇ ਤਕਰਾਰ ਮੂਜਬ ਪਿੱਛੇ ਨੂੰ ਮੂੜਨ ਲੱਗਾ, ਅਰ ਭਾਈ ਬਾਲੇ ਨੂੰ ਬੀ, ਜੋ ਇਸ ਤੇ ਪਹਿਲਾਂ ਹੀ ਆਇਆ ਹੋਇਆ ਸ, ਸੰਗ ਲੈਕੇ ਲਾਲੋ ਤਖਾਣ ਦੇ ਘਰ ਬਾਬੇ ਨਾਨਕ ਨੂੰ ਆ ਮਿਲਿਆ, ਅਰ ਤਲਵੰਡੀ ਦੇ ਸੁਖਸਾਂਦ ਦੀ ਖਬਰ ਦੱਸੀ । ਇੱਕ ਦਿਨ, ਜਾਂ ਨਾਨਕ ਨੂੰ ਇਕੰਤ ਬੈਠੇ ਦੇਖਿਆ, ਤਾਂ ਮਰਦਾਨੇ ਅਰ ਬਾਲੇ ਨੇ ਹੱਥ ਜੋੜਕੇ ਅਰਦਾਸ ਕੀਤੀ, ਕਿ ਹੇ ਗੁਰੂ ਜੀ, ਰਾਇਬੁਲਾਰ ਆਪ ਦੇ ਦਰਸਨ ਦੀ ਬਹੁਤ ਪਿਆਸ ਰੱਖਦਾ ਹੈ; ਜੇ ਅੱਜ ਤਲਵੰਡੀ ਚਲੋਂ, ਤਾਂ ਉਸ ਦਾ ਮਨੋਰਥ ਪੂਰਾ ਹੋ ਜਾਵੇ। ਨਾਨਕ ਨੈ ਉਨਾਂ ਦੀ ਅਰਜ ਮਨਜੂਰ ਕਰਕੇ ਲਾਲੋ ਤੇ ਰੁਖਸਤ ਲਈ, ਅਰ ਉਥੋਂ ਤੁਰਕੇ ਤਲਵੰਡੀ ਪਹੁੰਚੇ। ਜਾਂ ਬਾਲੇ ਦੇ ਖੂਹੇ ਪੁਰ ਆਕੇ ਡੇਰਾ ਕੀਤਾ, ਤਾਂ ਨਾਨਕ ਦੇ ਘਰ ਦੇ ਸੁਣਕੇ ਆਏ ਅਰ ਦੇਖਦੇ ਹੀ ਉਸ ਦੇ ਪਖੀਰੀ ਬਾਣੇ ਨੂੰ ਕੜਕਕੇ ਕਹਿਣ ਲੱਗੇ : ਨਾਨਕਾ ! ਇਹ ਕਿਆ ਭੇਸ ਬਣਾਇਆ ਹੈ? ਦੇਖ, ਅਸੀਂ ਤੇਰੇ ਮਾਤਾ ਪਿਤਾ ਤੇ ਚਾਚਾ ਅਰ ਹੋਰ ਸਬੰਧੀ ਤੈ ਨੂੰ ਦੇਖਕੇ ਕਿਹੇ ਦੁਖੀ ਹੁੰਦੇ ਹਾਂ : ਤੈ

ਨੂੰ ਕੁਛ ਤਰਸ ਨਹੀਂ ਆਉਂਦਾ? ਇਹ ਗੱਲ ਸੁਣਕੇ ਨਾਨਕ ਨੈ ਮਾਰੂ ਰਾਗ ਵਿੱਚ ਇਹ ਸਵਦ ਉਚਾਰਿਆ:

ਖਿਮਾ ਹਮਾਰੀ ਮਾਤਾ ਕਹਿਯੇ, ਸੰਤੋਖ ਹਮਾਰਾ

ਸਤੁ ਹਮਾਰਾ ਚਾਚਾ ਕਹਿਯੇ, ਜਿਨ ਸੰਗ ਮਨੂਆ

ਪਿਤਾ।

ਜਿਤਾ ੧ ॥

1 This piece of poetry is in Hindi with some Panjabi forms introduced. The following notes will make it intelligible, the words being given in the Vocabulary : -Kahiye is here let us call' or 'one may call,' as often in Hindi. Satu Sat, the u being an old termination of the nom. Hamārā, -ī, Hindī and Urdū, for Panj. asāḍā, -ī. Jin sang for jin ke sang, along with whom: manuā = man :

ਸੁਣ ਲਾਲੂ, ਗੁਣ ਐਸਾ।

ਸਗਲੇ ਲੋਕ ਬੰਧਨ ਦੇ ਬਾਂਧੇ, ਸੋ ਗੁਣ ਕਹਿਯੇ ਕੈਸਾ ।
ਰਹਾਉ-ਭਾਉ ਭਾਈ ਸੰਗ ਹਮਾਰੇ ਪ੍ਰੇਮ ਪੁਤ ਸੋ ਸੱਚਾ।
ਧੀ ਹਮਾਰੇ ਧੀਰਜ ਬਣੀ, ਐਸੇ ਸੰਗ ਹਮ ਰਾਚਾ ॥੨॥
ਸਾਂਤਿ ਹਮਾਰੇ ਸੰਗ ਸਹੇਲੀ ਮੱਤ ਹਮਾਰੀ ਚੇਲੀ।

ਇਹੋ ਕੁਟੰਬ ਹਮਾਰਾ ਕਹਿਯੇ, ਸਾਸ ਸਾਸ ਸੰਗ ਖੇਲੀ । ੩ ॥
ਏਕੰਕਾਰ ਹਮਾਰਾ ਖਾਵੰਦ, ਜਿਨ ਹਮ ਬਣਤ ਬਣਾਏ।

ਉਸ ਕੋ ਤਜਾਗ ਔਰ ਕੋ ਲਾਗੇ, ਨਾਨਕ, ਸੋ ਦੁਖੁ ਪਾਏ ॥੪॥

ਇਹ ਸੁਣਕੇ ਓਹ ਸਭ ਮਿਲਕੇ ਤਿਸ ਨੂੰ ਰਾਇ ਪਾਸ ਲਿਆਏ । ਰਾਇ ਤਿਸ ਦੇ ਦਰਸਨ ਤੇ ਬਹੁਤ ਖੁਸ ਹੋਇਆ। ਰਾਹਿ ਨੈ ਬਹੁਤ ਕਿਹਾ, ਕਿ ਹੇ ਨਾਨਕ, ਇੱਥੇ ਰਹੁ, ਮੈਂ ਤੈ ਨੂੰ ਕੁਛ ਜਮੀਨ ਮੁਖਤ ਦਿੰਦਾ ਹਾਂ; ਪਰ ਨਾਨਕ ਨੈ ਉੱਥੇ ਰਹਿਣਾ ਕਬੂਲ ਨਾ ਕੀਤਾ। ਘਰਦਿਆਂ ਨੇ ਬੀ ਬਹੁਤ ਕਿਹਾ : ਨਾਨਕ ਨੈ ਕਿਸੇ ਦੀ ਨਾ ਮੰਨਕੇ ਕਈ ਦਿਨਾਂ ਬਾਦ ਪਿੱਛੇ ਹਟਣੇ ਦੀ ਤਿਆਰੀ ਕੀਤੀ । ਨਾਨਕ ਦੇ ਚਾਚੇ ਲਾਲੂ ਨੇ ਕਿਹਾ, ਜੇ ਤੈਂ ਮੁਲਖ ਦਾ ਸੈਲ ਕਰਨਾ ਹੈ, ਤਾਂ ਤੂੰ ਸਾ ਤੇ ਕੁਛ ਦੌਲਤ ਲੈਕੇ ਘੋੜਿਆਂ ਦੀ ਸੁਦਾਗਰੀ ਕਰਿਆ ਕਰ; ਪਰ ਪਖੀਰਾਂ ਦੇ ਹਾਲ ਫਿਰਨਾ ਤੇਰਾ ਸਾ ਨੂੰ ਨਹੀਂ ਭਾਉਂਦਾ। ਨਾਨਕ ਨੈ ਉਸ ਵੇਲੇ ਇਹ ਪਉੜੀ ਉੱਚਰਕੇ ਉਤਰ ਦਿੱਤਾ:—

ਸੁਣ; ਸਾਸਤ੍ਰ ਸੌਦਾਗਰੀ, ਸਤ ਘੋੜੇ, ਲੈ ਚੱਲ। ਖਰਚ ਬੱਨ, ਚੰਗਿਆ

=

jita for jītā "the heart is alive." Bhau bhai-dhi hamare dhiraj-notice the play upon similar sounds: hamare here hamāre liye : aise sang = aisō ke sath, aisō se, connected with racha, and this is for racha, the sing. used for the plural to make the verse rhyme with the preceding, and also because ham, me, is used for maĩ, -u, for we should have rache, agreeing with ham. Sās sas - dam_badam, moment by moment, every moment. Banat is here “ creation,” “ creatures,” in opposition to ham. Läge for lage. Notice that, as in Sanskrit poetry, the numbers are put at the end and not at the beginning of each couplet.

=

ਈਆਂ ਮਤ ਮਨ ਜਾਣੇ ਕੁੱਲ । ਨਿਰੰਕਾਰ ਕੇ ਦੇਸ ਜਾਹ, ਤਾਂ ਸੁਖ ਲਏ ਮਹੱਲ

ਓੜਕ ਨੂੰ, ਜਾਂ ਨਾਨਕ ਤੁਰਨ ਲੱਗਾ, ਤਾਂ ਰਾਇ ਲੈ ਕਿਹਾ, ਕੁਛ ਮੈ ਨੂੰ ਟਹਿਲ ਦੱਸੋ। ਨਾਨਕ ਨੈ ਮੁਖੋਂ ਤਾ ਕੁਛ ਨਾ ਕਿਹਾ, ਪਰ ਇਸਾਰੇ ਨਾਲ ਸਮਝਾਇਆ ਕਿ, ਇੱਥੇ ਇੱਕ ਟੋਭਾ ਪੁਟਾ ਦੇਵੋ। ਰਾਇ ਨੇ ਉਸੀ ਵੇਲੇ ਕਬੂਲ ਕੀਤਾ, ਅਰ ਨਾਨਕ ਭਾਈ ਬਾਲੇ ਅਤੇ ਮਰਦਾਨੇ ਸਮੇਤ ਫੇਰ ਉਸੀ ਲਾਲੋ ਤਖਾਣ ਦੇ ਘਰ ਆ ਰਿਹਾ। ਜਾਂ ਉੱਥੇ ਪੰਦਰਾਂ ਦਿਨ ਗੁਜਰੇ, ਤਾਂ ਨਾਨਕ ਨੈ ਮਰਦਾਨੇ ਅਰ ਬਾਲੇ ਨਾਲ ਸਲਾਹ ਕੀਤੀ ਕਿ, ਚਲੋ, ਹੁਣ ਕਿਸੀ ਦੂਰ ਦੇਸ਼ ਦਾ ਐਲ ਕਯੇ । ਓਹ ਦੋਨੋ ਨਾਲ ਤਿਆਰ ਹੋਏ । ਕਹਿੰਦੇ ਹਨ ਜੋ ਨਾਨਕ ਉੱਥੋਂ ਤੁਰਕੇ ਬੰਗਾਲੇ ਦੇਸ਼ ਨੂੰ ਗਿਆ, ਅਰ ਉਸ ਦੇਸ਼ ਵਿਖੇ ਕਈਆਂ ਤੀਰਥਾਂ ਅਰ ਸ਼ਹਿਰਾਂ ਦਾ ਸੈਲ ਕੀਤਾ; ਅਰ ਇਹ ਗੱਲ ਬੀ ਮਸਾਹੂਰ ਹੈ ਕਿ ਉਸ ਮੁਲਖ ਵਿਖੇ ਤਿਸ ਨੈ ਓਪਰਾ ਹੋਣੇ ਦੇ ਸਬੱਬ ਕਈ ਜਗਾ ਕਸਟਣੀਆਂ ਬੀ ਦੇਖੀਆਂ । ਜਾਂ ਬੰਗਾਲੇ ਦਾ ਸੈਲ ਕਰ ਚੁੱਕੇ, ਤਾਂ ਹੋਰ ਮੁਲਖ ਅਰ ਪਹਾੜ ਬੀ, ਜੇ ਤਿਸ ਦੇ ਇਰਦੇ ਗਿਰਦੇ ਸੇ, ਬਹੁਤ ਦੇਖੇ, ਬਲਕ ਤਿੰਨਾਂ ਮੁਲਖਾਂ ਵਿੱਚ, ਜੋ ਕਈਆਂ ਲੋਕਾਂ ਨਾਲ ਮੇਲਗੇਲ ਹੋਇਆ, ਤਾਂ ਕਿਸੇ ਕਿਸੇ ਜਗਾ ਕੁਛ ਸਵਦ ਬੀ, ਜੋ ਗ੍ਰੰਥਸਾਹਬ ਵਿੱਚ ਮਜੂਦ ਹਨ, ਉਚਰੇ; ਅਰ ਕਿਸੇ ਕਿਸੇ ਜਗਾ, ਜੋ ਮਰਦਾਨੇ ਮਿਰਾਸੀ ਨੇ ਓਦਰਕੇ ਉਦਾਸੀ ਪਕੜੀ, ਤਾਂ ਨਾਨਕ ਨੈ ਬਹੁਤ ਨਸੀਹਤਾਂ ਅਰ ਅਜਮਤਾਂ ਦਿਖਲਾਕੇ ਤਿਸ ਨੂੰ ਤਸੱਲੀ ਬਖਸੀ। ਫੇਰ ਐਉਂ ਬੀ ਆਖਦੇ ਹਨ, ਕਿ ਬਾਬਾ ਨਾਨਕ ਉਨਾਂ ਦੋਹਾਂ ਸਮੇਤ ਮੌਕੇ ਅਰ ਮਦੀਨੇ ਭੀ ਗਿਆ ਸਾ, ਅਰ ਉੱਥੇ, ਜੋ ਮੁਜਾਉਰਾਂ ਅਰ ਸੁਲਾਣਿਆਂ

1 A better reading, say the Granthis, is (lahai) ਲਹੈਂ : In these lines Hindi and Panjabi words and forms are much mixed.

1

ਨਾਲ ਗੱਲਾਂ ਹੋਈਆਂ, ਸੋ ਜਨਮ ਸਾਖੀ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ । ਇੱਕ ਦਿਨ ਮੌਕੇ ਤੇ ਹੀ ਇਰਾਦਾ ਕਰਕੇ ਨਾਨਕ ਆਪਣੀ ਭੈਣ ਨਾਨਕੀ ਦੇ ਮਿਲਨੇ ਲਈ ਸੁਲਤਾਨਪੁਰ ਨੂੰ ਤੁਰਿਆ, ਅਰ ਥੁਹੜੀ ਦੇਰ ਉੱਥੇ ਰਹਿਕੇ ਫੇਰ ਪਹਾੜਾਂ ਦੇ ਸੈਲ ਨੂੰ ਚੜ ਗਏ, ਅਰ ਉੱਥੇ ਫਿਰਦੇ ਫਿਰਦੇ ਕਈਆਂ ਸਾਧਾਂ ਅਰ ਸੰਤਾਂ ਦੀ ਮੁਲਾਕਾਤ ਹੋਈ; ਬਲਕ ਬਾਵੇ ਗੋਰਖਨਾਥ ਜੋਗੀ ਨਾਲ ਭੀ, ਕਿ ਜਿਸ ਨੈ ਕੰਨਪਾਟਿਆਂ ਜੋਗੀਆਂ ਦਾ ਪੰਥ ਤੋਰਿਆ ਹੈ, ਉੱਥੇ ਹੀ ਗੋਸਟ ਹੋਈ ਸੀ। ਇਹ ਬੀ ਮਸਾਹੂਰ ਹੈ, ਕਿ ਬਾਬਾ ਨਾਨਕ ਕਈਆਂ ਸਮੁੰਦਰ ਦਿਆਂ ਟਾਪੂਆਂ ਅਰ ਬੰਦਰਾਂ ਵਿੱਚ ਬੀ ਗਿਆ ਸੀ। ਉਸ ਨੂੰ ਮੁਲਖਾਂ ਦਾ ਸੈਲ ਕਰਨੇ ਦਾ ਬਹੁਤ ਸ਼ੌਂਕ ਸਾ, ਬਲਕ ਮਰਦਾਨਾ ਮਿਰਾਸੀ ਬੀ, ਜੋ ਉਸ ਦੇ ਸਦਾ ਮੰਗ ਹੀ ਰਹਿੰਦਾ ਸਾ, ਪਰਦੇਸ਼ ਵਿੱਚ ਹੀ ਇੱਕ ਖੁਰਮੇ ਨਾਮੇ ਸਹਿਰ ਵਿੱਚ, ਜੋ ਕਾਬਲ ਵਲ ਹੈ, ਮੋਇਆ । ਭਾਵੇਂ ਉਹ ਜਾਤ ਦਾ ਮਿਰਾਸੀ ਅਰਥਾਤ ਮੁਸਲਮਾਨ ਸਾ, ਪਰ ਉਸ ਨੇ ਜੀਉਂਦੇ ਹੀ ਆਖ ਦਿੱਤਾ ਸਾ ਕਿ, ਹੇ ਗੁਰੂ, ਮੈ ਨੂੰ ਮੁਸਲਮਾਨਾਂ ਦੀ ਰੀਤ ਮੂਜਬ ਦੱਬਣਾ ਨਹੀਂ, ਬਲਕ ਹਿੰਦੂਆਂ ਵਾਂਙੂ ਫੂਕ ਦੇਣਾ । ਨਾਨਕ ਨੂੰ ਚਾਹੇ ਹਿੰਦੂਆਂ ਮੁਸਲਮਾਨਾਂ ਦੀ ਰੀਤ ਦੀ ਆਪਣੇ ਦਿਲ ਵਿੱਚ ਅਟਕ ਤਾ ਕੋਈ ਨਾ ਸੀ, ਪਰ ਮਰਦਾਨੇ ਦੇ ਕਹੇ ਮੂਜਬ ਉਸ ਨੈ ਤਿਸ ਦਾ ਫੂਕਣਾ ਹੀ ਚੰਗਾ ਜਾਣਿਆ । ਫੇਰ ਬਾਬਾ ਨਾਨਕ ਬਾਲੇ ਸਮੇਤ ਸੇਤਬੰਦ ਰਮੇਸਰ ਨੂੰ ਗਿਆ ਅਰ ਉੱਥੇ ਗੋਰਖਨਾਥ ਜੋਗੀ ਨਾਲ ਫੇਰ ਮੇਲਾ ਹੋਇਆ। ਜਾਂ ਉੱਥੇ ਤੇ ਪਿੱਛੇ ਨੂੰ ਮੁੜੇ, ਤਾਂ ਅੱਚਲ ਵਿਖੇ, ਜੋ ਵਟਾਲੇ ਸ਼ਹਿਰ ਦੇ ਕੋਲ ਹੈ ਆਏ। ਅਰ ਉੱਥੇ ਇੱਕ ਮੇਲਾ ਦੇਖਕੇ ਫੇਰ ਤਲਵੰਡੀ ਨੂੰ, ਜੋ ਉੱਥੋਂ ਨੇੜੇ ਹੀ ਹੈ, ਆਏ, ਅਰ ਆਕੇ ਸੁਣਿਆ ਜੋ ਪਿਤਾ ਕਾਲੂ ਅਰ ਰਾਇਬਾਰ ਤਾਂ ਮਰ ਗਏ, ਅਰ ਚਾਚਾ ਲਾਲੂ ਜੀਉਂਦਾ ਹੈ । ਨਾਨਕ ਨੈ ਉੱਥੇ ਆਕੇ ਕਿਸੇ

« AnteriorContinuar »